ਚੰਡੀਗੜ : ਭਾਰਤੀ ਜਨਤਾ ਪਾਰਟੀ ਨੇ ਕੇਂਦਰ ਸਰਕਾਰ ਦੇ ਸਾਲ 20191-20 ਦੇ ਬਜਟ ਨੂੰ ਕਿਸਾਨ, ਮਜਦੂਰ, ਗਰੀਬ ਅਤੇ ਮੱਧ ਵਰਗ ਦਾ ਹਿਤੈਸ਼ੀ ਬਜਟ ਦਸਦਿਆਂ ਇਸਦਾ ਸਵਾਗਤ ਕੀਤਾ ਹੈ। ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਰਾਸ਼ਟਰੀ ਕਾਰਾਜਕਾਰਨੀ ਦੇ ਮੈਂਬਰ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਇਸ ਬਜਟ ਨਾਲ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੋਗੁਣੀ ਹੋਣ ਦਾ ਰਾਸਤਾ ਸਾਫ ਹੁੰਦਾ ਦਿਖਾਈ ਦੇ ਰਿਹਾ ਹੈ। ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਹੁਨ ਕਿਸਾਨਾਂ ਨੂੰ ਜਰੂਰਤ ਦੇ ਸਮੇਂ ਹਰ ਸਾਲ 6000/- ਰੁਪਏ ਸਰਕਾਰੀ ਸਹਾਇਤਾ ਮਿਲਨ ਨਾਲ ਉਨ•ਾਂ ਨੂੰ ਕਰਜਾ ਨਹੀਂ ਲੈਣਾ ਪਵੇਗਾ। ਇਸ ਨਾਲ ਉਨ•ਾਂ ਦੇ ਕਰਜੇ ਦੀ ਸਮੱਸਿਆ ਦਾ ਪੱਕੇ ਤੌਰ ਤੇ ਹਲ ਨਿਕਲੇਗਾ। ਸ਼੍ਰੀ ਕਮਲ ਸ਼ਰਮਾ ਨੇ ਦਸਿਆ ਕਿ ਆਮਦਨ ਕਰ ਦੀ ਸੀਮਾ ਢਾਈ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਨਾਲ ਦੇਸ਼ ਦੇ ਕਰੋੜਾਂ ਛੋਟੇ ਉੱਦਮੀਆਂ, ਦੁਕਾਨਦਾਰਾਂ, ਨੌਕਰੀਪੇਸ਼ਾ ਲੋਕਾਂ ਨੂੰ ਰਾਹਤ ਮਿਲੇਗੀ। ਆਮਦਨ ਕਰ ਦੀ ਉੱਪਰੀ ਸੀਮਾ ਵਧਾਉਣ ਦੀ ਬੜੇ ਲੰਮੇ ਸਮੇਂ ਤੋਂ ਮੰਗ ਚਲੀ ਆਰਹੀ ਸੀ ਜਿਸਨੂੰ ਪੂਰਾ ਕਰਨ ਦਾ ਮਾਨ ਮੋਦੀ ਸਰਕਾਰ ਨੂੰ ਮਿਲਿਆ ਹੈ। ਇਸ ਤੋਂ ਅਲਾਵਾ ਅਸੰਗਠਿਤ ਖੇਤਰ ਦੇ ਮਜਦੂਰਾਂ ਲਈ 3000 ਰੁਪਏ ਪੇਂਸ਼ਨ ਯੋਜਨਾ ਸ਼ੁਰੂ ਕਰਨ ਨਾਲ ਵਿਕਾਸ ਦੀ ਲਾਈਨ ਵਿਚ ਆਖਿਰੀ ਪਾਏਦਾਨ ਤੇ ਖੜ•ੇ ਲੋਕਾਂ ਨੂੰ ਵਿਕਾਸ ਦਾ ਲਾਭ ਮਿਲਿਆ ਹੈ। ਭਾਜਪਾ ਨੇਤਾ ਸ਼੍ਰੀ ਕਮਲ ਸ਼ਰਮਾ ਨੇ ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਵਿੱਤ ਮੰਤਰੀ ਸ਼੍ਰੀ ਅਰੁਣ ਜੇਟਲੀ, ਪਿਯੂਸ਼ ਗੋਇਲ ਸਮੇਤ ਸਾਰੀ ਸਰਕਾਰ ਦਾ ਧੰਨਵਾਦ ਕੀਤਾ ਹੈ।