ਪਟਿਆਲਾ, 18 ਅਗਸਤ : ਜਿਲਾ ਪਟਿਆਲਾ ਤੋਂ ਪਿੰਡ ਬਿਸ਼ਨਪੁਰ ਛੰਨਾ ਦੇ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਨੂੰ ਜ਼ਹਿਰ ਮੁਕਤ ਖੇਤੀ ਕਰਨ ਵਿਚ ਨਵਾਂ ਕਿਰਤੀਮਾਨ ਰਚਣ ਬਦਲੇ ਜਿਲ•ੇ ਵਿੱਚੋਂ ਇਕਲੋਤੇ ਕਿਸਾਨ ਆਗੂ ਨੂੰ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕਾਲੇਕਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਵੰਨ ਸੁਵੰਨੀਆਂ ਜ਼ਹਿਰ ਮੁਕਤ ਫਸਲਾਂ ਪੈਦਾ ਕਰ ਰਿਹਾ ਹੈ ਜਿਥੇ ਖੇਤੀਬਾੜੀ ਮਾਹਿਰਾਂ ਨੇ ਵੀ ਕਾਲੇਕਾ ਦੀਆ ਪੈਦਾ ਕੀਤੀਆ ਜਾ ਰਹੀਆ ਫਸਲਾਂ ਦਾ ਮੁਆਇਨਾ ਕੀਤਾ ਹੈ। ਕਾਲੇਕਾ ਨੂੰ ਸਟੇਟ ਪੱਧਰੀ ਐਵਾਰਡ ਮਿਲਣ ਨਾਲ ਹੋਰਨਾਂ ਕਿਸਾਨਾਂ ਨੂੰ ਵੀ ਅਜਿਹੀ ਖੇਤੀ ਕਰਨ ਦਾ ਨਵਾਂ ਜਨੂਨ ਪੈਦਾ ਹੋਵੇਗਾ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜਮੋਹਨ ਸਿੰਘ ਕਾਲੇਕਾ ਵਾਂਗ ਹੋਰਨਾਂ ਕਿਸਾਨਾ ਨੂੰ ਜ਼ਹਿਰ ਮੁਕਤ ਫਸਲਾਂ ਪੈਦਾ ਕਰਨ ਦੀ ਵਿਧੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਮਹਿਗੇ ਭਾਅ ਦੀਆਂ ਕੀਟਨਾਸ਼ਕ ਦਵਾਈਆਂ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਕਿਉਂਕਿ ਅੱਜ ਕਿਸਾਨ ਫਸਲਾਂ ਪੈਦਾ ਕਰਨ ਦੀ ਹੋੜ ਚ ਮਹਿੰਗੇ ਭਾਅ ਦੀਆਂ ਦਵਾਈਆਂ ‘ਤੇ ਪਾ ਕੇ ਕਰਜ਼ੇ ਦੇ ਭਾਰ ਹੇਠਾਂ ਦਬ ਰਿਹਾ ਹੈ ਕਿਸਾਨ ਆਗੂ ਕਾਲੇਕਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਜ਼ਹਿਰ ਮੁਕਤ ਖੇਤੀ ਕਰਨ ਲਈ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾ ਨੂੰ ਜਾਣਕਾਰੀ ਦਿੱਤੀ ਜਾਵੇਗੀ ।