ਕੁਸ਼ਲ ਕਾਮਿਆਂ ਦੇ ਨਾਲ ਪਰਾਹੁਣਚਾਰੀ ਅਤੇ ਸੈਰ ਸਪਾਟਾ ਖੇਤਰ ਦੀ ਕਾਰਗਰ ਤਰੀਕੇ ਨਾਲ ਦੇਖਭਾਲ ਕਰਨਾ, ਸੈਰ ਸਪਾਟਾ ਦੀਆਂ ਵਿਸ਼ੇਸ ਉਮੀਦਾਂ ਨੂੰ ਪੂਰਾ ਕਰਨ ਦੀ ਇੱਕ ਪਹਿਲੀ ਸ਼ਰਤ ਹੈ ।ਸੈਰ ਸਪਾਟਾ ਮੰਤਰਾਲੇ ਨੇ ਇਸਦੇ ਲਈ ਦੋ ਸੂਤਰੀ ਰਣਨੀਤੀ ਬਣਾਈ ਹੈ :
- ਕੌਸ਼ਲ ਸਿਖਲਾਈ ਤੇ ਪ੍ਰਮਾਣੀਕਰਣ ; ਅਤੇ
- ਘੱਟ ਸਮੇਂ ਦੇ ਕੁਸ਼ਲ ਵਿਕਾਸ ਦੇ ਅਗੇਤੇ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਾ
ਕੌਸ਼ਲ ਵਿਕਾਸ ਅਤੇ ਪ੍ਰਮਾਣੀਕਰਣ
ਸੈਰ ਸਪਾਟਾ ਮੰਤਰਾਲੇ ਨੇ ਕੌਸ਼ਲ ਸਿਖਲਾਈ ਅਤੇ ਮੌਜੂਦਾਂ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੇ ਪ੍ਰਮਾਣੀਕਰਣ ਲਈ ਇੱਕ ਤੰਤਰ ਦਾ ਨਿਰਮਾਣ ਕੀਤਾ ਹੈ।ਹੁਣ ਤੱਕ 45 ਸੰਸਥਾਵਾਂ- ਆਈਐਚਐਮਐਸ (ਹੋਟਲ ਪ੍ਰਬੰਧਨ ਸੰਸਥਾਵਾਂ) ਅਤੇ ਐਫਸੀਆਈ (ਫੂਡ ਕਰਾਫਟ ਸੰਸਥਾਵਾਂ) ਦੇ ਪਾਸ ਪਰਾਹੁਣਚਾਰੀ ਨਾਲ ਸਬੰਧਿਤ ਟਰੇਡਾਂ ਫੂਡ ਪ੍ਰੋਡੱਕਸ਼ਨ,ਫੂਡ ਐਂਡ ਬੇਵਰੇਜ਼ ਸਰਵਿਸ,ਬੇਕਰੀ ਅਤੇ ਹਾਊਸਕੀਪਿੰਗ ਵਿੱਚ ਜਾਂਚ ਕਰਨ ਅਤੇ ਪ੍ਰਮਾਣ ਪੱਤਰ ਦੇਣ ਦਾ ਅਧਿਕਾਰ ਹੈ । ਸਾਲ 2009 ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਦ ਹੁਣ ਨਵੰਬਰ 2015 ਦੇ ਆਖੀਰ ਤੱਕ 84,000 ਤੋਂ ਜ਼ਿਆਦਾ ਵਰਤਮਾਨ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾ ਚੁੱਕੇ ਹੈ।
ਘੱਟ ਸਮੇਂ ਦੇ ਕੁਸ਼ਲ ਵਿਕਾਸ ਦੇ ਅਗੇਤੇ ਸਿਖਲਾਈ ਪ੍ਰੋਗਰਾਮ
ਸੈਰ ਸਪਾਟਾ ਮੰਤਰਾਲੇ ਨੇ ਸਾਲ 2009 ਘੱਟ ਸਮੇਂ ਸਿਖਲਾਈ ਕੋਰਸਾਂ ਦੇ ਜਰੀਏ ਕੁਝ ਵਿਸ਼ੇਸ ਪਰਾਹੁਣਚਾਰੀ ਖੇਤਰਾਂ ਵਿੱਚ ਰੋਜ਼ਗਾਰ ਯੋਗ ਹੁਨਰ ਦੀ ਸਿੱਖਿਆਂ ਦੇਣ ਲਈ ‘ਹੁਨਰ ਸੇ ਰੋਜ਼ਗਾਰ ਤੱਕ’ ਇੱਕ ਪਹਿਲ ਦੀ ਸ਼ੁਰੂਆਤ ਕੀਤੀ ਸੀ। ਨਵੰਬਰ 2015 ਦੇ ਅਖੀਰ ਤੱਕ 2,29,000 ਤੋਂ ਜ਼ਿਆਦਾਂ ਵਿਅਕਤੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।ਇਹ ਪਹਿਲ ਦੋ ਮਹੱਤਵਪੂਰਣ ਉਦੇਸ਼ਾਂ ਦੀ ਪੂਰਤੀ ਕਰ ਰਹੀ ਹੈ ; ਪਹਿਲਾ ਇਹ ਇਸ ਖੇਤਰ ਨੂੰ ਸੇਵਾ ਦਰਜਾਬੰਦੀ ਦੇ ਸਭਤੋਂ ਹੇਠਲੇ ਦਰਜੇ ‘ਤੇ ਕੁਸ਼ਲ ਲੋਕਾਂ ਦੀ ਉਪਲਬਧਤਾ ਅਸਾਨ ਕਰਨ ਦਾ ਵਿਕਲਪ ਮੁਹੱਈਆਂ ਕਰਵਾ ਰਹੀ ਹੈ ਅਤੇ ਦੂਜਾ ਇਹ ਆਪਣੇ ਗਰੀਬਾਂ ਦੇ ਪ੍ਰਤੀ ਝੁਕਾਅ ਦੀ ਗਹਿਰੀ ਸੰਰਚਨਾ ਦੇ ਕਾਰਣ ਗਰੀਬੀ ਨੂੰ ਖਤਮ ਕਰਨ ਦੇ ਲਈ ਇੱਕ ਰਣਨੀਤੀ ਦੇ ਰੂਪ ਵਿੱਚ ਵਿਕਸਿਤ ਹੋ ਗਈ ਹੈ।