By Puneet Sharma
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਇਹ ਗੁਰੂਆਂ ਪੀਰਾਂ ਦੀ ਧਰਤੀ ਯਾਰੋ,
ਜਿਥੇ ਪੰਜ ਦਰਿਆ ਵਗਦੇ ਨੇ
ਮੇਨੂੰ ਇਸ ਦੇ ਹਰੇ ਭਰੇ ਖੇਤ ਜੰਨਤ ਵਰਗੇ ਲਗਦੇ ਨੇ,
ਇਸ ਦੀ ਸ਼ਾਨ ਨੂੰ ਸਦਾ ਬਣਾਈ ਰੱਖਣਾ
ਬਸ ਇਹ ਹੀ ਇੱਕ ਖੁਆਬ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਜਿਥੇ ਜਨਮ ਲਿਅ ਸੁਰਵੀਰਾਂ ਨੇ,
ਗੁਰੁ ਗੋਬਿੰਦ ਸਿੰਘ ਜੀ ਵਰਗੇ ਯੋਧਿਆਂ ਨੇ,
ਜਿਨਾਂ ਨੇ ਧਰਮ ਖਾਤਿਰ ਕਿਤਾ ਆਪਣੇ ਬੱਚਿਆਂ ਨੂੰ ਕੁਰਬਾਨ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਜਿਥੇ ਲਿਖੇ ਗਏ ਮਹਾਨ ਗ੍ਰੰਥ ਨੇ,
ਜਿਥੇ ਲਿਖੀਆਂ ਗਈਆਂ ਵਾਰਾਂ ਨੇ,
ਇਸ ਦੀ aਮਨ ਸ਼ਾਂਤੀ ਨੂੰ ਬਣਾਈ ਰੱਖਣਾ,
ਇਸ ਤੇ ਲੱਗਣ ਨਾ ਦਿਉ ਕੋਈ ਦਾਗ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਪਰ ਹੁਣ ਬਦਲ ਗਏ ਨੇ ਇਸ ਦੇ ਰੰਗ ਯਾਰੋ,
ਜਿਥੇ ਦੋ ਵਕਤ ਲਿਆ ਜਾਂਦਾ ਸੀ ਰੱਬ ਦਾ ਨਾਂ,
ਹੁਣ ਦੋ ਵਕਤ ਵਜਦੇ ਨੇ ਠੇਕਿਆਂ ਤੇ ਸਾਜ ਯਾਰੋ।
ਜਿਸ ਧਰਮ ਲਈ ਗੁਰੂਆਂ ਨੇ ਦਿਤੀਆਂ ਜੁਰਵਾਨੀਆਂ ਨੇ,
ਹੁਣ ਉਸੀ ਧਰਮ ਨੂੰ ਕਿਤਾ ਜਾ ਰਿਹਾ ਹੈ ਬਦਨਾਮ ਯਾਰੋ।
ਦਾਨਾ ਦੇ ਨਾਂ ਤੇ ਤੀਰਥ ਸਥਾਨਾ ਤੇ,
ਕੀਤਾ ਜਾ ਰਿਹਾ ਹੈ ਵਪਾਰ ਯਾਰੋ।
ਜਿਥੇ ਦੇਸ ਭਗਤੀ ਦੇ ਗੀਤ ਬਜਾਏ ਜਾਂਦੇ ਸੀ,
ਹੁਣ ਹੋ ਗਿਆ ਹੈ ਗੰਦੇ ਗਾਣਿਆ ਦਾ ਵਾਸ ਯਾਰੋ।
ਹੁਣ ਬਦਲ ਗਏ ਇਸ ਦੇ ਰੰਗ ਯਾਰੋ।
ਇਹ ਚੱਲ ਰਹਿਆਂ ਕੁਰੀਤੀਆਂ ਨੂੰ ਬੰਦ ਕਰਵਾਉਣਾ ਇਹ ਇੱੱਕ ਖੁਆਬ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
ਇਹ ਹੈ ਮੇਰਾ ਦੇਸ ਪੰਜਾਬ ਯਾਰੋ।
By Puneet Sharma,BA 1st semester, Post Graduate Governemt College, Sector-46,Chandigarh