ਹਰ ਸਰਦੀ ਦੇ ਮੌਸਮ ਵਿੱਚ , ਨਵੀਂ ਦਿੱਲੀ ਦਾ ਪੁਸਤਕ ਮੇਲਾ ਸ਼ਹਿਰ ਦੇ ਕਿਤਾਬ ਪ੍ਰੇਮੀਆਂ ਲਈ ਇੱਕ ਦਾਵਤ ਲੈ ਕੇ ਆਉਂਦਾ ਹੈ, ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਕਾਸ਼ਕਾਂ , ਲੇਖਕਾਂ , ਕਿਤਾਬ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਦਾ ਇਕੱਠ ਹੁੰਦਾ ਹੈ | ਇਸ ਸਾਲ ਵਿਸ਼ਵ ਪੁਸਤਕ ਮੇਲਾ ਹੋਰ ਖਿਤਾਬਾਂ ਅਤੇ ਵਿਸ਼ਿਆਂ , ਅਤੇ ਪੜ੍ਹਨ ਦੇ ਵਿਸ਼ਾਲ ਭੰਡਾਰਾਂ ਦੇ ਨਾਲ ਇੱਕ ਵੱਡਾ ਮੇਲਾ ਹੈ | ਸਮੇਂ ਦੇ ਬਦਲਣ ਨਾਲ , ਉੱਥੇ ਈ- ਕਿਤਾਬਾਂ , ਅਤੇ ਇਲੈਕਟ੍ਰਾਨਿਕ ਕੋਸ਼ਾਂ , ਜੋ ਪੁਰਾਣੇ ਚੰਗੇ ਅਤੇ ਰਿਵਾਜੀ ਛਾਪਾਂ ਨਾਲ ਸੰਮੇਲਿਤ ਸਨ | ਭਾਰਤ ਦੀ ਵਿਲੱਖਣ ਵਿਭਿੰਨਤਾ ਦਾ ਪਰਛਾਵਾਂ ਦਿਖਾਉਂਦੀਆਂ ਉੱਥੇ ਸੈਂਕੜੇ ਭਾਸ਼ਾਵਾਂ ਦੀਆਂ ਵਿਆਪਕ ਲੜੀਆਂ ਅਤੇ ਸਰੂਪਾਂ ਵਿੱਚ ਕਿਤਾਬਾਂ ਸਨ | ਮੇਲੇ ਨੂੰ ਨੈਸ਼ਨਲ ਬੁੱਕ ਟਰੱਸਟ ( ਐਨ.ਬੀ.ਟੀ. ) ਦੁਆਰਾ 9 ਤੋਂ 17 ਜਨਵਰੀ 2016 ਤੱਕ , ਭਾਰਤੀ ਵਪਾਰ ਤਰੱਕੀ ਸੰਸਥਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ |
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਦੇ 24 ਵੇਂ ਭਾਗ ਦਾ ਉਦਘਾਟਨ ਮਨੁੱਖੀ ਸ਼੍ਰੋਤ ਵਿਕਾਸ ਮੰਤਰੀ , ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਦੁਆਰਾ ਪ੍ਰਗਤੀ ਮੈਦਾਨ ‘ਤੇ ਇਸ ਮਹੀਨੇ ਦੀ 9 ਤਾਰੀਕ ਨੂੰ ਕੀਤਾ ਗਿਆ ਸੀ | ਉਨ੍ਹਾਂ ਨੇ ਕਿਤਾਬਾਂ ਦੁਆਰਾ ਨਿਭਾਏ ਜਾਂਦੇ ਉਤਪ੍ਰੇਰਕ ਕਿਰਦਾਰ ਬਾਰੇ ਬੋਲਿਆ , ਜੋ ਨਵੀਆਂ ਸਿਮਾਂਵਾਂ ਅਤੇ ਸੰਸਾਰ ਨੂੰ ਖੋਲਦੀਆਂ ਹਨ , ਜੋ ਖ਼ਾਸਕਰ ਬੱਚਿਆਂ ਨੂੰ ਗਿਆਨ ਅਤੇ ਸਿੱਖਿਆ ਦਿੰਦੀਆਂ ਅਤੇ ਉਨ੍ਹਾਂ ਦੇ ਇੱਕ ਬਿਹਤਰ ਭਵਿੱਖ ਨੂੰ ਸ਼ਕਲ ਦਿੰਦੀਆਂ ਹਨ | ਆਪਣੇ ਉਦਘਾਟਨੀ ਭਾਸ਼ਣ ਵਿੱਚ , ਉਨ੍ਹਾਂ ਨੇ ਮਨੁੱਖੀ ਸ਼੍ਰੋਤ ਵਿਕਾਸ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ , ਇਸ ਸਾਲ ਦੇ ਵਿੱਚ ਪੜ੍ਹਨ ਲਈ ਇੱਕ ਕੌਮੀ ਮੁਹਿੰਮ ਲਈ ਜਾਵੇਗੀ , ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਉੱਪ ਭਾਸ਼ਾਵਾਂ ਦੇ ਵਿੱਚ ਸਿੱਖਣ ਅਤੇ ਇਜ਼ਹਾਰ ਕਰਨ ਨੂੰ ਉਤਸਾਹਿਤ ਕਰਨ ਲਈ ਉਪਾਅ ਲਏ ਜਾਣਗੇ |
ਸ੍ਰੀਮਤੀ ਇਰਾਨੀ ਨੇ ਐਨ.ਬੀ.ਟੀ. ਦੁਆਰਾ ਨਵ-ਲੇਖਨ ਨਾਮ ਦੀ ਲੜੀ ਦੇ ਅੰਦਰ 16 ਨਵੇਂ ਖਿਤਾਬਾਂ ਨੂੰ ਸ਼ੁਰੂ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਹੈ , ਅਤੇ ਉਮੀਦ ਕੀਤੀ ਹੈ ਕਿ ਐਨ.ਬੀ.ਟੀ. ਅਗਲੇ ਸਾਲ ਇਸ ਮੇਲੇ ਵਿੱਚ ਦੇਸ਼ ਦੀਆਂ ਮੁੱਖ ਭਾਸ਼ਾਵਾਂ ਅਤੇ ਉੱਪ ਭਾਸ਼ਾਵਾਂ ਦੇ ਵਿੱਚ ਬਹੁਤ ਵੱਡੇ ਪੱਧਰ ’ਤੇ ਫੈਲੇਗਾ ਅਤੇ ਕਿਤਾਬਾਂ ਦੇ ਵਿਆਪਕ ਭੰਡਾਰ ਨੂੰ ਲੈ ਕੇ ਆਵੇਗਾ |
ਨਵੀਂ ਜ਼ਮੀਨ ਨੂੰ ਤਿਆਰ ਕਰਦੇ ਹੋਏ , ਇਸ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤਾਮਿਲ ਨਾਡੂ , ਕੇਰਲ , ਮਨੀਪੁਰ ਅਤੇ ਅਸਾਮ ਆਦਿ ਤੋਂ ਬੱਚੇ ਬਾਕੀਆਂ ਨਾਲ ਉਨ੍ਹਾਂ ਦੇਸ਼ਾਂ ਵਿੱਚ ਯਾਤਰਾ ਕਰਨਗੇ ਜੋ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਤੋਂ ਪ੍ਰਭਾਵਿਤ ਹਨ , ਜਿਵੇਂ ਕਿ ਭਾਰਤੀਆਂ ਨੇ ਬਹੁਤ ਸਾਲ ਪਹਿਲਾਂ ਕੀਤੀ ਸੀ | ਇਹ ਇੱਕ ਖੋਜ , ਅਧਿਐਨ ਅਤੇ ਦਸਤਾਵੇਜ਼ ਦੀ ਯਾਤਰਾ ਹੋਵੇਗੀ | ਅਧਿਆਪਕਾਂ ਅਤੇ ਤਜ਼ਰਬੇਕਾਰ ਫੋਟੋਗ੍ਰਾਫ਼ਰਾਂ ਦੇ ਨਾਲ , ਇਹ ਸ਼ੋਧ ਯਾਤਰੀ ਆਪਣੇ ਦੋਸਤਾਂ ਅਤੇ ਸਾਥੀ ਵਿਦਿਆਰਥੀਆਂ ਨਾਲ ਘਰ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਜਿਵੇਂ ਕਿ ਸ਼੍ਰੀ ਲੰਕਾ , ਮਲੇਸ਼ੀਆ , ਸਿੰਗਾਪੁਰ , ਕੰਬੋਡੀਆ ਵਰਗੇ ਦੇਸ਼ਾਂ ਵਿੱਚ ਜੋ ਦੇਖਿਆ ਹੋਊਗਾ ਉਸਨੂੰ ਉਹ ਰਿਕਾਰਡ ਕਰਨਗੇ |
ਸ੍ਰੀਮਤੀ ਇਰਾਨੀ ਨੇ ਹਿੱਸੇਦਾਰ ਦੇਸ਼ , ਲੋਕਾਂ ਦੇ ਗਣਤੰਤਰ ਚੀਨ ਦੇ ਵੱਡੇ ਵਫ਼ਦਾਂ ਦਾ ਸਵਾਗਤ ਕੀਤਾ , ਜਿਸ ਦੀ ਅਗਵਾਈ ਮਿਸਟਰ ਸੁਨ ਸੁਸ਼ਨ ਨੇ ਕੀਤੀ ਸੀ ਜੋ ਚੀਨ ਦੇ SAPPFRT ਦਾ ਉੱਪ ਮੰਤਰੀ ਹੈ | ਉਨ੍ਹਾਂ ਨੇ ਕਿਹਾ ਕਿ ਕਲਾ ਅਤੇ ਸਾਹਿਤ ਕੋਈ ਸੀਮਾ ਨਹੀਂ ਜਾਣਦੇ , ਅਤੇ ਕਿਤਾਬਾਂ ਇੱਕ ਹੋਰ ਤਾਕਤ ਹੋਣਗੀਆਂ ਜੋ ਦੋ ਦੋਸਤਾਨਾ ਦੇਸ਼ਾਂ ਨੂੰ ਇਕੱਠਾ ਬੰਨ੍ਹ ਦੇਣਗੀਆਂ |