ਐਡੀਲੇਡ, ਗੁਰਮੀਤ ਸਿੰਘ ਵਾਲ਼ੀਆ : ਗੁਰੂ ਨਾਨਕ ਸੋਸਾਇਟੀ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਸਥਾਪਤ, ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ, ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ।
ਐਡੀਲੇਡ ਸ਼ਹਿਰ ਦੇ ਸਬਅਰਬ ਐਲਨਬੀ ਗਾਰਡਨ ਵਿਚ ਸਥਾਪਤ, ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਸਮੇ ਤੋਂ ਹੀ ਗਿਆਨੀ ਜੀ ਇਸ ਦੀ ਸੇਵਾ ਵਿਚ ਬਹੁਪੱੱਖੀ ਹਿੱਸਾ ਪਾਉਂਦੇ ਆ ਰਹੇ ਹਨ।
ਗੁਰਦੁਆਰਾ ਸਾਹਿਬ ਦੀ ਸਥਪਨਾ ਦੇ ਦਸਵੇਂ ਵਰ੍ਹੇ ਦੇ ਸਮਾਰੋਹ ਸਮੇ ਗਿਆਨੀ ਨੂੰ, ਸੋਸਾਇਟੀ ਦੀ ਫ਼ਾਊਂਡਰ ਮੈਂਬਰਸ਼ਿਪ ਅਤੇ ਮੋਮੈਂਟੋ ਪ੍ਰਦਾਨ ਕਰਕੇ, ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸੋਸਾਇਟੀ ਦੇ ਪ੍ਰਧਾਨ ਸ. ਮਹਾਂਬੀਰ ਸਿੰਘ ਗਰੇਵਾਲ ਜੀ ਨੇ, ਗਿਆਨੀ ਜੀ ਨੂੰ ਸਿਰੋਪਾ ਅਤੇ ਮੋਮੈਂਟੋ ਪੇਸ਼ ਕਰਦਿਆਂ ਹੋਇਆਂ, ਉਹਨਾਂ ਵੱਲੋਂ ਸੰਸਾਰ ਪਧਰ ਤੇ ਸਿੱਖ ਪੰਥ ਦੀ ਬੇਹਤਰੀ ਲਈ ਦਿਤੇ ਜਾ ਰਹੇ ਲਗਾਤਾਰ ਸਹਿਯੋਗ ਦਾ, ਸ਼ਲਾਘਾਯੋਗ ਸ਼ਬਦਾਂ ਵਿਚ ਜ਼ਿਕਰ ਕੀਤਾ।