ਡਾ. ਸਰਦਿੰਦੁ ਮੁਖਰਜੀ : ਪ੍ਰਸਿੱਧ ਤਿੱਕੜੀ ਲਾਲ, ਬਾਲ, ਪਾਲ (ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ) ਵਿੱਚੋਂ ਇੱਕ ਲਾਲਾ ਲਾਜਪਤ ਰਾਏ ਬ੍ਰਿਟਿਸ਼ ਬਸਤੀਵਾਦ ਸ਼ਾਸਨ ਦੇ ਖਿਲਾਫ਼ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਇੱਕ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਦਾ ਜੀਵਨ ਨਿਰੰਤਰ ਗਤੀਵਧੀਆਂ ਨਾਲ ਭਰਪੂਰ ਰਿਹਾ ਅਤੇ ਉਨ੍ਹਾਂ ਨੇ ਰਾਸ਼ਟਰ ਦੀ ਨਿਸ਼ਕਾਮ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
ਪੰਜਾਬ ਦੇ ਸਿੱਖਿਅਤ ਅਗਰਵਾਲ ਪਰਿਵਾਰ ਵਿੱਚ ਪੈਦਾ ਹੋਏ ਲਾਲਾ ਲਾਜਪਤ ਰਾਏ ਨੇ ਮੁੱਢਲੀ ਸਿੱਖਿਆ ਰਿਵਾੜੀ ਵਿੱਚ ਅਤੇ ਬਾਅਦ ਵਿੱਚ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਕੀਤੀ। 19ਵੀਂ ਸਦੀ ਦੇ ਭਾਰਤ ਦੇ ਪੁਨਰਉਥਾਨ (revitalization) ਦੇ ਸਭ ਤੋਂ ਰਚਨਾਤਮਕ ਅੰਦੋਲਨਾਂ ਵਿੱਚੋਂ ਇੱਕ ਆਰੀਆ ਸਮਾਜ ਵਿੱਚ ਵੀ ਉਹ ਸ਼ਾਮਲ ਹੋਏ, ਜਿਸ ਦੀ ਸਥਾਪਨਾ ਅਤੇ ਅਗਵਾਈ ਸਵਾਮੀ ਦਯਾਨੰਦ ਸਰਸਵਤੀ ਨੇ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਲਾਹੌਰ ਵਿੱਚ ਦਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕੀਤੀ।
ਲਾਲਾ ਲਾਜਪਤ ਰਾਏ ਇਤਿਹਾਸ ਦੇ ਉਸ ਕਾਲ ਨਾਲ ਸਬੰਧਤ ਰਹੇ, ਜਦੋਂ ਅਰਬਿੰਦੋ, ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਵਰਗੇ ਵਿਅਕਤੀ ਨਰਮਪੰਥੀ ਰਾਜਨੀਤੀ ਵਿੱਚ ਬੁਨਿਆਦੀ ਨੁਕਸ ਲੱਭਣ ਲਈ ਆਏ ਸਨ। ਇਨ੍ਹਾਂ ਨੇ ਆਧੁਨਿਕ ਰਾਜਨੀਤੀ ਨੂੰ ਦਲਿੱਦਰਤਾ ਦਾ ਨਾਂਅ ਦਿੱਤਾ ਅਤੇ ਇਸ ਨੂੰ ਹੌਲੀ-ਹੌਲੀ ਸੰਵਿਧਾਨਕ ਪ੍ਰਗਤੀ ਦੀਆਂ ਘਾਟਾਂ ਦੱਸਿਆ ਸੀ। ਭਾਰਤੀ ਇਤਿਹਾਸਕਾਰਾਂ ਦੇ ਮਹਾਰਥੀ ਆਰ. ਸੀ. ਮਜ਼ੂਮਦਾਰ ਨੇ ਤਿਲਕ, ਅਰਬਿੰਦੋ ਅਤੇ ਲਾਜਪਤ ਰਾਏ ਵਰਗੇ ਉੱਚ ਵਿਚਾਰਕਾਂ ਵੱਲੋਂ ਪ੍ਰਗਟਾਏ ਗਏ ਰਾਸ਼ਟਰਵਾਦ ਦੇ ਆਦਰਸ਼ਾਂ ਨੂੰ ਸਪੱਸ਼ਟ ਕਰਦੇ ਹੋਏ ਉਨ੍ਹਾਂ ਨੂੰ ਠੋਸ ਅਕਾਰ ਦੱਸਿਆ, ਜਿਸਨੂੰ ਮਹਾਤਮਾ ਗਾਂਧੀ ਦੇ ਨਾ-ਮਿਲਵਰਤਣ ਅੰਦੋਲਨ ਦਾ ਅਗਰਦੂਤ ਕਿਹਾ ਜਾ ਸਕਦਾ ਹੈ। ਕਈ ਨਰਮਪੰਥੀਆਂ ਦਾ ਇਹ ਵਿਸ਼ਵਾਸ ਸੀ ਕਿ ਇੰਗਲੈਂਡ ਦੇ ਲੋਕ ਭਾਰਤੀ ਮਾਮਲਿਆਂ ਪ੍ਰਤੀ ਉਦਾਸੀਨ ਸਨ ਅਤੇ ਬ੍ਰਿਟਿਸ਼ ਪ੍ਰੈੱਸ ਭਾਰਤੀਆਂ ਦੀਆਂ ਉਮੀਦਾਂ ਨੂੰ ਗਤੀ ਦੇਣ ਦੀ ਇਛੁੱਕ ਨਹੀਂ ਸੀ।
ਅਕਾਲ ਤੋਂ ਪੀੜਤ ਲੋਕਾਂ ਦੀ ਮਦਦ ਕਰਨ ਲਈ 1897 ਦੀ ਸ਼ੁਰੂਆਤ ਵਿੱਚ ਹੀ ਇਨ੍ਹਾਂ ਨੇ ਹਿੰਦੂ ਰਾਹਤ ਅੰਦੋਲਨ ਦੀ ਸਥਾਪਨਾ ਕੀਤੀ ਸੀ ਤਾਂ ਕਿ ਇਨ੍ਹਾਂ ਲੋਕਾਂ ਨੂੰ ਮਿਸ਼ਨਰੀਆਂ ਦੇ ਚੁੰਗਲ ਵਿੱਚ ਫਸਣ ਤੋਂ ਬਚਾਇਆ ਜਾ ਸਕੇ।
ਕਾਇਸਥ ਅਖ਼ਬਾਰ (1901) ਵਿੱਚ ਲਿਖੇ ਦੋ ਲੇਖਾਂ ਵਿੱਚ ਉਨ੍ਹਾਂ ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਵੈ ਸਹਾਇਤਾ ਦਾ ਸੱਦਾ ਦਿੱਤਾ ਸੀ। ਸਵਦੇਸ਼ੀ ਅੰਦੋਲਨ ਦੇ ਫਲਸਰੂਪ (ਬੰਗਾਲ ਦੀ ਵੰਡ ਖਿਲਾਫ਼ 1905-08) ਜਦੋਂ ਪੂਰੇ ਭਾਰਤ ਵਿੱਚ ਰਾਸ਼ਟਰੀ ਸਿੱਖਿਆ ਦੇ ਕਲਿਆਣ ਦੇ ਵਿਚਾਰ ਨੇ ਪੂਰਾ ਜ਼ੋਰ ਫੜਿਆ ਹੋਇਆ ਸੀ, ਤਾਂ ਉਹ ਵਿਅਕਤੀ ਲਾਜਪਤ ਰਾਏ ਅਤੇ ਬਾਲ ਗੰਗਾਧਰ ਤਿਲਕ ਹੀ ਸਨ, ਜਿਨ੍ਹਾਂ ਨੇ ਇਸ ਵਿਚਾਰ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ। ਉਨ੍ਹਾਂ ਨੇ ਲਾਹੌਰ ਵਿੱਚ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ, ਜਿਸ ਵਿੱਚ ਭਗਤ ਸਿੰਘ ਨੇ ਪੜ੍ਹਾਈ ਕੀਤੀ। ਜਦੋਂ ਪੰਜਾਬ ਵਿੱਚ ਸਿੰਚਾਈ ਦੀਆਂ ਦਰਾਂ ਅਤੇ ਭੂ-ਮਾਲੀਆ ਵਿੱਚ ਵਾਧੇ ਖਿਲਾਫ਼ ਅੰਦੋਲਨ ਛਿੜਿਆ ਤਾਂ ਭਾਰਤੀ ਦੇਸ਼ ਭਗਤੀ ਸੰਘ ਦੀ ਅਗਵਾਈ ਵਿੱਚ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਨੇ ਇਸ ਨੂੰ ਅੱਗੇ ਵਧਾਇਆ ਤਾਂ ਇਨ੍ਹਾਂ ਬੈਠਕਾਂ ਨੂੰ ਅਕਸਰ ਲਾਜਪਤ ਰਾਏ ਵੀ ਸੰਬੋਧਨ ਕਰਦੇ ਸਨ।
ਇੱਕ ਸਮਕਾਲੀਨ ਬ੍ਰਿਟਿਸ਼ ਰਿਕਾਰਡ ਵਿੱਚ ਦੱਸਿਆ ਗਿਆ ਹੈ ਕਿ ‘ਇਸ ਪੂਰੇ ਅੰਦੋਲਨ ਦਾ ਮੁਖੀ ਅਤੇ ਕੇਂਦਰ ਇੱਕ ਖੱਤਰੀ ਵਕੀਲ ਲਾਲਾ ਲਾਜਪਤ ਰਾਏ ਹੈ, ਉਹ ਇੱਕ ਕ੍ਰਾਂਤੀਕਾਰੀ ਅਤੇ ਰਾਜਨੀਤਕ ਸਮਰਥਕ ਹੈ ਜਿਹੜਾ ਬ੍ਰਿਟਿਸ਼ ਸਰਕਾਰ ਪ੍ਰਤੀ ਨਫ਼ਰਤ ਨਾਲ ਭਰਿਆ ਹੋਇਆ ਹੈ।’
ਅਜ਼ਾਦੀ ਅੰਦੋਲਨ ਵਿੱਚ ਉਨ੍ਹਾਂ ਦੀ ਵਧ ਰਹੀ ਸ਼ਮੂਲੀਅਤ ਲਈ ਉਨ੍ਹਾਂ ਨੂੰ 1907 ਵਿੱਚ ਬਿਨਾਂ ਕਿਸੇ ਟਰਾਇਲ ਤੋਂ ਹੀ ਦੇਸ਼ ਤੋਂ ਬਹੁਤ ਦੂਰ ਮਾਂਡਲੇ (ਹੁਣ ਮਿਆਂਮਾਰ) ਵਿੱਚ ਸਭ ਤੋਂ ਸਖ਼ਤ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਖਿਲਾਫ਼ ਛਿੜੇ ਅੰਦੋਲਨ ਦੀ ਵੀ ਅਗਵਾਈ ਕੀਤੀ।
ਉਨ੍ਹਾਂ ਨੇ ਅਮਰੀਕਾ ਅਤੇ ਜਸਰਬ ਦੀ ਯਾਤਰਾ ਕੀਤੀ, ਜਿੱਥੇ ਉਹ ਭਾਰਤੀ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਰਹੇ। ਇੰਗਲੈਂਡ ਵਿੱਚ ਉਹ ਬ੍ਰਿਟਿਸ਼ ਲੇਬਰ ਪਾਰਟੀ ਦੇ ਮੈਂਬਰ ਵੀ ਬਣ ਗਏ ਸਨ।
ਅਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੀ ਵਧੀਆ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਕਲਕੱਤਾ ਸੈਸ਼ਨ (1920) ਦਾ ਪ੍ਰਧਾਨ ਚੁਣਿਆ ਗਿਆ।
ਉਨ੍ਹਾਂ ਨੇ ਮਜ਼ਦੂਰ ਵਰਗ ਦੀ ਦਸ਼ਾ ਸੁਧਾਰਨ ਵਿੱਚ ਜ਼ਿਆਦਾ ਦਿਲਚਸਪੀ ਲਈ। ਇਸ ਲਈ ਉਨ੍ਹਾਂ ਨੂੰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਪ੍ਰਧਾਨ ਵੀ ਚੁਣਿਆ ਗਿਆ।
ਲਾਜਪਤ ਰਾਏ ਨੇ ‘ਉੱਚ ਸਮਰਪਣ ਅਤੇ ਸਰਬਉੱਚ ਕੁਰਬਾਨੀ’ ਦੇਣ ਲਈ ਕਿਹਾ ਕਿ, ‘ਸਾਡੀ ਪਹਿਲੀ ਚਾਹਤ ਧਰਮ ਦੇ ਪੱਧਰ ਤੱਕ ਆਪਣੀ ਦੇਸ਼ਭਗਤੀ ਦੀ ਭਾਵਨਾ ਨੂੰ ਉੱਚਾ ਕਰਨਾ ਹੈ ਅਤੇ ਇਸਦੇ ਲਈ ਸਾਨੂੰ ਜਿਊਣ ਅਤੇ ਮਰਨ ਦੀ ਕਾਮਨਾ ਕਰਨੀ ਹੈ।’
ਉਨ੍ਹਾਂ ਨੂੰ ‘ਸਰੀਰਿਕ ਸਾਹਸ ਦੇ ਮੁਕਾਬਲੇ ਵਿੱਚ ਨੈਤਿਕ ਸਾਹਸ ਦੇ ਚੈਂਪੀਅਨ’ ਦੇ ਤੌਰ ‘ਤੇ ਦੇਖਿਆ ਗਿਆ ਹੈ ਅਤੇ ਉਹ ਸਮਾਜ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਸਨ।
ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦੀਆਂ ਸਮੱਸਿਆਵਾਂ ਤੋਂ ਸਬਕ ਲੈਂਦੇ