ਪੰਡਿਤਰਾਓ ਧਰੇਨਵਰ * : ਇਕੋ ਇਕ ਪਰਮਾਤਮਾ ਦੇ ਮਹਿਮਾ ਨੂੰ ਗੁਣਗੁਨਾਂਦੇ ਹੋਏ, ਚਾਰੇ ਪਾਸੇ, ਚਾਰ ਉਦਾਸੀਆਂ ਕਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਅੱਗੇ ਵਧਾਉਣ ਵਾਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਸਾਰਿਆਂ ਦੇ ਸਿਰ ਝੁਕਣੇ ਜਰੂਰੀ ਹਨ | ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੱਦੀ ਨੂੰ ਸੰਭਾਲਣ ਵਾਲੇ ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਰਚਿਤ ‘ਸ਼੍ਰੀ ਜਪੁੱਜੀ ਸਾਹਿਬ’, ‘ਆਸ਼ਾ ਦੀ ਵਾਰ’ ਵਰਗੇ ਪਵਿਤੱਰ ਗੁਰੂ-ਬਾਣੀਆਂ ਨੂੰ ਇੱਕ-ਜੁੱਟ ਕਰਕੇ ਲੋਕਾਂ ਤੱਕ ਪਹੁੰਚਾਇਆ |
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਸਾਰਿਆਂ ਦੇ ਸਿਰ ਇਸ ਲਈ ਵੀ ਝੁਕਣਾ ਚਾਹੀਦਾ ਹੈ ਕਿਉਂਕਿ 15ਵੀਂ ਸਦੀ ਦੇ ਵਿੱਚ ਹੀ ਸੂਬੇ ਦੀ ਭਾਸ਼ਾਵਾਂ ਦੀ ਖਸਤੀ ਹਾਲਤ ਸਮਝੱਣ ਵਾਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਪੰਜਾਬੀ ਭਾਸ਼ਾ ਨੂੰ ਜਨ-ਜਨ ਤੱਕ ਪ੍ਰਚਲਿਤ ਕੀਤਾ | ਸ਼੍ਰੀ ਖਡੂਰ ਸਾਹਿਬ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਪੇੜ ਦੇ ਥੱਲੇ ਬਿਠਾ ਕੇ ਪੰਜਾਬੀ ਸਿਖਾਉਂਦੇ ਸਨ | ਪੰਜਾਬੀ ਭਾਸ਼ਾ ਦੀ ਲਿਪੀ ਨੂੰ ਲਿਖਿਤ ਰੂਪ ਵਿੱਚ ਲਿਖਣ ਦੀ ਰਚਨਾ ਕਰਕੇ ਖੁੱਦ ਹੀ ਪੰਜਾਬੀ ਵਿੱਚ ਗੁਰੂਬਾਣੀ ਲਿਖ ਦਿੱਤੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ |
ਸ਼੍ਰੀ ਗੁਰੂ ਅੰਗਦ ਦੇਵ ਜੀ ਸਾਹਮਣੇ ਸਾਰਿਆਂ ਦਾ ਸਿਰ ਇਸ ਲਈ ਵੀ ਝੁੱਕਣਾ ਚਾਹੀਦਾ ਹੈ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂਵਾਤ ਕੀਤੇ ਗਏ ‘ਸੰਗਤ ਅਤੇ ਪੰਗਤ’ ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹੋਏ ਇਸ ਮਾਨਵਤਾ ਦੇ ਕਾਰਜ ਨੂੰ ਇੰਨੇ ਮਜਬੂਤ ਕਰ ਦਿੱਤੇ ਕਿ ਸ਼੍ਰੀ ਖਡੂਰ ਸਾਹਿਬ ਵਿੱਚ ਹੁਣ ਵੀ ਲੰਗਰ ਦੀ ਪ੍ਰਥਾ ਸਦਾ ਚੱਲ ਰਹੀ ਹੈ | ਇਸੀ ਕਾਰਨ ਹੀ ਲੰਗਰ ਪ੍ਰਥਾ ਪੂਰੀ ਦੁਨੀਆਂ ਵਿੱਚ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਭਾਂਵੇ ਅਫ੍ਰੀਕਾ ਦਾ ਦੇਸ਼ ਯੂਗਾਂਡਾ ਹੋਵੇ ਜਾਂ ਸਾਡੇ ਦੇਸ਼ ਦਾ ਉਤਰਾਖੰਡ ਹੋਵੇ |
ਜੱਦ ਔਰਤ ਨੂੰ ਸਮਾਜ ਵਿੱਚ ਸਮਾਨ ਅਧਿਕਾਰ ਨਹੀਂ ਦੇਣ ਵਾਲੇ ਵਕਤ ਸ਼੍ਰੀ ਗੁਰੂ ਅੰਗਦ ਦੇਵ ਜੀ ਔਰਤ ਦਾ ਪੂਰਾ ਸਤਿਕਾਰ ਕਰਕੇ ਸਮਾਨ ਦਰਜ਼ਾ ਦਿੱਤੇ ਸਨ | ਸ਼੍ਰੀ ਖਡੂਰ ਸਾਹਿਬ ਵਿੱਚ ਲੰਗਰ ਬਣਾ ਕੇ ਸੰਗਤਾਂ ਨੂੰ ਵਰਤਣ ਦੀ ਪੂਰੀ ਜਿੰਮੇਵਾਰੀ ਆਪਣੀ ਪਤਨੀ ਖੀਵੀ ਨੂੰ ਦੇਣ ਵਾਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਔਰਤ ਨੂੰ ਇੰਨਾ ਸਤਿਕਾਰ ਦਿੰਦੇ ਸਨ ਕਿ ਮਾਤਾ ਖੀਵੀ ਦੇਸੀ ਘੀ ਵਿੱਚ ਖੀਰ ਬਣਾ ਕੇ ਸੰਗਤਾਂ ਨੂੰ ਵਰਤਾਂਉਂਦੀ ਸਨ | ਇਹ ਹੀ ਕਾਰਨ ਹੈ ਕਿ ਇਕੋ-ਇਕ ਔਰਤ ਦਾ ਨਾਮ ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਉਹ ਮਾਤਾ ਖੀਵੀ ਦਾ ਹੈ |
ਗੁਰੂ ਸਾਹਿਬ ਨਾ ਸਿਰਫ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਦਾ ਪ੍ਰਬੰਧ ਕਰਦੇ ਸਨ, ਬਲਕਿ ਗਰੀਬ ਲੋਕਾਂ ਲਈ ਦੀਨ-ਦਿਆਲ ਵੀ ਸਨ | ਉਹ ਇੰਨੇ ਦਿਆਲੂ ਸਨ ਕਿ ਜਦੋਂ ‘ਹਮਾਯੂੰ’ ਨੇ ਆਪਣੀ ਤਲਵਾਰ ਗੁਰੂ ਸਾਹਿਬ ਦੇ ਗਲ ਤੇ ਰੱਖ ਦਿੱਤੀ ਸੀ ਤਾਂ ਉਨ੍ਹਾਂ ਨੂੰ ਵੀ ਗੁਰੂ ਸਾਹਿਬ ਨੇ ਮਾਫ ਕੀਤਾ ਸੀ |
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਸਾਰਿਆਂ ਦਾ ਸਿਰ ਇਸ ਲਈ ਵੀ ਝੁਕਣਾ ਚਾਹੀਦਾ ਹੈ ਕਿਉਂਕਿ ਉਹ ਇਕ ਨਿਮਰਤਾ ਦੇ ਪ੍ਰਤੀਰੂਪ ਸਨ | ਉਹਨਾਂ ਦੀ ਨਿਮਰਤਾ ਅਤੇ ਭਗਤੀ ਦੇਖ ਕੇ ਜੱਦ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਗੱਦੀ ਦੇ ਵਾਰਿਸ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਬਣਾ ਦਿੱਤਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀਚੰਦ ਨੂੰ ਬਹੁਤ ਗੁੱਸਾ ਆਇਆ | ਗੁਰੂ ਗੱਦੀ ਤੇ ਸ਼ੁਸੋਬਿਤ ਹੋਕੇ ਬੈਠੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸ਼੍ਰੀਚੰਦ ਨੇ ਗੁੱਸੇ ਨਾਲ ਕਿਹਾ ”ਮੈਂ ਵੱਡਾ ਬੇਟਾ ਹਾਂ, ਮੈਂ ਗੁਰੂ ਗੱਦੀ ਤੇ ਬੈਠਣ ਦਾ ਹੱਕਦਾਰ ਹਾਂ, ਤੂੰ ਕਿਉਂ ਬੈਠਾ ਹੈ ? ਸਿਰਫ ਲੰਬੀ ਲੰਬੀ ਦਾੜੀ ਰੱਖਣ ਨਾਲ ਗੁਰੂ ਗੱਦੀ ਤੇ ਬੈਠਣ ਦਾ ਹੱਕ ਨਹੀਂ ਮਿਲਦਾ | ਇੰਨੀ ਲੰਬੀ ਦਾੜੀ ਕਿਉਂ ਰੱਖੀ ਹੈ ?” ਕਹਿ ਕੇ ਸ਼੍ਰੀਚੰਦ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਿਨੇ ਤੇ ਲੱਤ ਮਾਰੀ | ਗੱਦੀ ਤੋਂ ਢਿਗ ਪਏ ਸ਼੍ਰੀ ਗੁਰੂ ਅੰਗਦ ਦੇਵ ਜੀ, ਦੋਨੋਂ ਹੱਥ ਜੋੜ ਕੇ ਕਿਹਾ ”ਮੇਰੇ ਗੁਰੂ ਦੇ ਪੁੱਤਰ ਪ੍ਰਣਾਮ ਤੁਹਾਨੂੰ, ਮੈਂ ਤਾਂ ਇੰਨੀ ਲੰਬੀ ਦਾੜੀ ਇਸ ਲਈ ਰੱਖੀ ਹੈ ਤਾਕਿ ਤੁਹਾਡੇ ਚਰਣਾਂ ਦੀ ਧੂਲ ਸਾਫ ਕਰ ਸਕਾਂ, ਕਿਰਪਾ ਕਰਕੇ ਆਪਣੇ ਚਰਨ ਮੈਨੂੰ ਦਿਉ, ਮੈਂ ਤੁਹਾਡੇ ਚਰਨ ਆਪਣੀ ਦਾੜੀ ਨਾਲ ਸਾਫ ਕਰਨਾ ਚਾਹੁੰਦਾ ਹਾਂ |” ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਇੰਨੀ ਨਿਮਰਤਾ ਭਰੀ ਬਿਨਤੀ ਸੁਣ ਕੇ ਸ਼੍ਰੀਚੰਦ ਨੇ ਕਿਹਾ ”ਮਾਫ ਕਰ ਦਿਉ ਮੈਨੂੰ, ਮੇਰੇ ਪਿਤਾ ਨੇ ਆਪਣੀ ਗੱਦੀ ਤੇ ਸਹੀ ਗੁਰੂ ਨੂੰ ਬਿਠਾਇਆ ਹੈ |” ਇਹ ਕਹਿ ਕੇ ਜੋ ਸ਼੍ਰੀਚੰਦ ਉੱਥੋਂ ਤੁਰ ਗਿਆ, ਜੋ ਕਦੇ ਵੀ ਮੁੱੜ ਕੇ ਨਹੀਂ ਆਇਆ |
ਇੰਨੀ ਨਿਮਰਤਾ ਭਰੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਸਾਡੇ ਸਾਰਿਆਂ ਦਾ ਸਿਰ ਨਾ ਸਿਰਫ ਗੁਰੂ ਗੱਦੀ ਉਤਸਵ ਦੇ ਦਿਨ ਝੁਕਣਾ ਚਾਹੀਦਾ ਹੈ ਬਲਕਿ ਸਦਾ ਸਦਾ ਲਈ ਝੁੱਕ ਕੇ ਇਹੀ ਗੁਣ-ਗੁਣਾ ਚਾਹੀਦਾ ਹੈ ”ਅਸੈ ਗੁਰੂ ਕੋ ਬਲ-ਬਲ ਜਾਇਏ”, ”ਅਸੈ ਗੁਰੂ ਕੋ ਬਲ-ਬਲ ਜਾਇਏ |”
* ਪੰਡਿਤਰਾਓ ਧਰੇਨਵਰ , ਸਹਾਇਕ ਪ੍ਰੋਫੈਸਰ , ਸਰਕਾਰੀ ਕਾਲਜ, ਸੈਕਟਰ 46, ਚੰਡੀਗੜ੍ਹ